परबत ते डेरा तेरा कामिया/ਗੁਰਮੁਖੀ
Appearance
ਪਰਬਤ 'ਤੇ ਡੇਰਾ ਤੇਰਾ ਕਾਮਿਆ
ਲੁੱਟੀ ਜਾਂਦੇ ਲੂਟੇਰੇ ਹੋ...
ਮਹਿਲਾਂ 'ਚ ਵੱਸਦੇ ਉਹ ਡਸਦੇ ਪਏ
ਨਿੱਤ ਨਾਗਾਂ ਦੇ ਘੇਰੇ ਹੋ...
ਪੱਥਰਾਂ ਦੀ ਧਰਤੀ ਨੂੰ ਵਾਹੁੰਦਾ ਰਿਹਾ ਤੂ
ਲਹੂ ਬੂੰਦ ਪੇੜੂਆਂ 'ਚ ਪਾਉਂਦਾ ਰਿਹਾ ਤੂ
ਆਪਣੇ ਬਗਾਨੇ ਹੁਣ ਦੇਖ ਲੈ
ਛੱਡ ਜਾਤਾਂ ਦੇ ਝੇੜੇ ਹੋ...
ਓ ਕਾਮਿਆ! ਛੱਡ ਜਾਤਾਂ ਦੇ ਝੇੜੇ ਹੋ...
ਪੁਸ਼ਤਾਂ ਲੁਟਾਈਆਂ ਤੂੰ ਬਣਿਆ ਸ਼ੁਦਾਈ
ਹਿਮਾਲੇ ਦੀ ਧਾਰਾ ਤੋਂ ਲੈ ਲੈ ਗਵਾਹੀ
ਭਰ ਭਰ ਕੇ ਡੋਬੇ ਇਹਨਾਂ ਜ਼ਾਲਿਮਾਂ
ਤੇਰੀ ਖੁਸ਼ੀਆਂ ਦੇ ਢੇਰੇ ਹੋ...
ਓ ਸਾਥੀਆ! ਤੇਰੀ ਖੁਸ਼ੀਆਂ ਦੇ ਢੇਰੇ ਹੋ
ਲੁਟੇਰਿਆਂ ਦੇ ਦਿਨ ਹੁਣ ਘਟਾ ਕਾਲੀਆਂ 'ਤੇ
ਦਾਤੀ ਹਥੌੜੇ ਦਾ ਰੰਗ ਲਾਲੀਆਂ 'ਤੇ
ਹਨੇਰੇ ਉਡੰਤਰ ਹੁਈ ਜਾ ਰਹੇ
ਹਰ ਥਾਂ ਨਿਕਲੇ ਸਵੇਰੇ ਹੋ...
ਹੋ ਸਾਥੀਆ! ਹਰ ਥਾਂ ਨਿਕਲੇ ਸਵੇਰੇ ਹੋ
ਭਰ ਭਰ ਕੇ ਡੋਬੇ ਇਹਨਾਂ ਵੈਰੀਆਂ
ਤੇਰੀ ਖੁਸ਼ੀਆਂ ਦੇ ਢੇਰੇ ਹੋ...