Page:A geographical description of the Panjab.pdf/157

From Wikisource
Jump to navigation Jump to search
This page has not been proofread.
ਦੁਆਬੇ ਸਿੰਧ ਸਾਗਰ ਦੇ ਨਗਰ ੧੪੧

ਹਨ,ਅਤੇ ਉਹਨਾ ਪਹਾੜਾਂ ਵਿਚ ਕਊ ਛੁੱਟ ਹੋਰ ਬਿਰਛ ਥੁਹੁੜੇ ਹਨ|ਅਤੇ ਇਸ ਪਹਾੜ ਦੇ ਚੁਸਮਿਆਂ ਦਾ ਪਾਣੀ ਸਰਬੱਤ ਖਾਰਾ ਹੈ|ਇਸ ਜਿਲੇ ਦੇ ਲੋਕ ਲੂਣ ਪੱਟਣ ਦੀ ਕਿਰਤ ਵਿਚ ਬੁਹਤ ਰੁੰਨੇ ਰਹਿੰਦੇ ਹਨ|ਅੱਧਾ ਲੂਣ ਆਪ ਲੈਂਦੇ ਹਨ,ਅਤੇ ਅੱਧਾ ਹਾਕਮ ਨੂੰ ਦਿੰਦੇ ਹਨ|ਅਤੇ ਹਾਕਮ ਉਨ੍ਹਾ ਪੱਟਣਵਾਲਿਆਂ ਪਾਹੋਂ ਰੁੱਪਯੇ ਦਾ ਸਤ੍ਮਣਾ ਖਰੀਦਕੇ,ਆਪ ਤੀਮਣਾ ਬੇਚਦਾ ਹੈ|

  ਇਸ ਪਹਾੜ ਵਿਚ ਹੋਰ ਕਈ ਪਿੰਡ ਆਬਾਦ ਹਨ|ਜਿਹੀਕੁ ਨੂਣਮਿਆਣੀ,ਅਰ ਦਾਦਨਖਾਂ ਦਾ ਪਿੰਡ;ਪਰ ਇਹ ਸ਼ਹਿਰ ਜਾਗਾ ਬ੍ਸਦਾ ਹੈ,ਜਿਸ ਵਿਚ ਛੇ ਹਜਾਰ ਘਰ,ਅਰ ਪੰਜ ਸੈ ਹੱਟ ਆਬਾਦ ਹੈ;ਕਿਉਂਕਿ ਲੂਣ ਬਿਹਾਜਣਵਾਲੇ ਬੁਪਾਰੀ ਉਥੇ ਬਹੁਤ ਜਾਂਦੇ ਹਨ;ਉਥੇ ਦੀ ਰੋਣਕ ਅਤੇ ਅਬਾਦੀ ਸਭ ਲੂਣ ਹੀ ਦੀ ਗਾਹਕੀ ਦੇ ਸਬਬ ਹੈ|ਬੁਪਾਰੀ ਲੋਕ ਉਥੋਂ ਦੂਰ ਦੂਰ ਤੀਕ ਲੂਣ ਲੈ ਜਾਂਦੇ ਹਨ;ਅਤੇ ਕਾਰੀਗਰ ਲੂਣ ਦੇ ਤਬਾਖ ਅਰ ਰਕੇਬੀਆਂ ਅਰ ਠੂਠੇ ਪਿਆਲੇ ਅਤੇ ਦੀਉਟਾਂ ਬਣਾਕੇ ਬੁਪਾਰੀਆਂ ਹੱਥ ਵੇਚ ਦਿੰਦੇ ਹਨ,ਅਤੇ ਬੁਪਾਰੀ ਸੁਗਾਤ ਕਰਰੇ ਮੁਲਖਾਂ ਨੂੰ ਲੈ ਜਾਂਦੇ ਹਨ|

jihlam.

 ਜਿਹਲਮ ਦਰਿਆਉਂ ਬਹਿਤ ਦੇ ਕੰਢੇ ਇਕ ਕਸਬਾ ਹੈ,ਕਿ ਜਿਸ ਵਿਚ ਸੱਤ ਸੈ ਘਰ,ਅਰ ਇਕ ਸੌ ਹੱਟ ਹੈ|ਅਤੇ ਇਸ ਜਾਗਾ ਦੀ ਅਬਾਦੀ ਬੀ ਲੂਣ ਹੀ ਦੇ ਸਬਬ ਹੈ|ਕਿੰਉਕਿ ਲੂਣ ਦੀਆਂ ਬੇੜੀਆਂ ਭਰਕੇ,ਇਸ ਸ਼ਹਿਰ ਵਿਚ ਲਿਆ ਢਾਲਦੇ ਹਨ,ਅਤੇ ਸਹਿਰੋਂ ਬਾਹਰ ਲੂਣ ਦੇ ਵੱਡੇ ਵੱਡੇ ਢੇਰ ਲਾ ਦਿੰਦੇ ਹਨ;ਅੱਗੇ ਉਥੋਂ ਬੁਪਾਰੀ ਲੋਕ ਟੱਟੂਆਂ ਖੱਚਰਾਂ ਅਤੇ ਬਲਦਾਂਂ ਉਪੁਰ ਲੱਦਕੇ,ਕਸਮੀਰ ਦੇ ਪਹਾੜ  ਨੂੰ ਲੈ ਜਾਂਦੇ ਹਨ|ਅਤੇ