Page:A geographical description of the Panjab.pdf/107

From Wikisource
Jump to navigation Jump to search
This page has been proofread.
ਦੁਆਬੇ ਬਾਰੀ ਦੇ ਨਗਰ।
੯੧

ਮੁਰਗਾਬੀਆਂ,ਅਤੇ ਨਾਪੇ ਦੇ ਫੁੱਲ,ਅਤੇ ਸੰਘਾੜੇ,ਇਸ ਸ਼ਹਿਰੋ ਕਲਾਨੋਰ ਅਰ ਬਟਾਲੇ ਤੀਕੁਰ ਲੈ ਜਾਕੇ ਬੇਚਦੇ ਹਨ। ਅਤੇ ਉਸ ਢਾਬ ਵਿਚ,ਜੋ ਸ਼ਹਿਰੋਂ ਅੱਧ ਕੋਹ ਹੈ,ਅਕਬਰ ਪਾਤਸਾਹ ਦੀਆਂ ਸੁੰਦਰ ਬੈਠਕਾਂ ਪਾਣੀ ਦੇ ਵਿਚ ਬਣਵਾਈਆਂ ਹੋਈਆਂ ਸਨ,ਸੋ ਹੁਣ ਉਜੜ ਪਈਆਂ ਹਨ,ਅਤੇ ਦੱਭ ਸਰਕੜਾ ਉੱਗਿਆ ਹੋਇਆ ਹੈ;ਉਥੇ ਤੀਕੁਰ ਬੇੜੀ ਵਿਚ ਬੈਠਕੇ ਜਾਈਦਾ ਹੈ। ਗਲ ਕੀ,ਇਸ ਜਾਗਾ ਵਰਗੀ ਸਕਾਰਗਾਹ ਸਾਰੀ ਪੰਜਾਬ ਵਿਚ ਘੱਟ ਹੈ। ਦਿੱਲੀ ਅਤੇ ਕਾਬੁਲ ਦੇ ਪਾਤਸਾਹ,ਜਦ ਕਦੇ ਇਸ ਮੁਲਖ ਵਿਚ ਆਣ ਫਿਰਦੇ ਸੇ,ਤਾਂ ਇਸ ਜਾਗਾ ਦੇ ਸਕਾਰ ਕੀਤੇ ਬਿਨਾ ਮੁੜਕੇ ਨਹੀ ਜਾਂਦੇ ਸਨ;ਹੁਣ ਲਹੌਰ ਡਾ ਹਾਕਮ ਬੀ ਕਦੇ ਕਦੇ ਸਕਾਰ ਖੇਡਣ ਲਈ ਇਥੇ ਆ ਫਿਰਦਾ ਹੈ।।

Rahílá

ਰਹੀਲਾ ਬਿਆਹ ਦੇ ਟਿਬੇ ਦੇ ਕੰਢੇ ਪੁਰ ਇਕ ਸਹਿਰ ਹੈ,ਜੋ ਗੁਰੂ ਅਰਜੁਣ ਨੈ ਆਪਣੇ ਪੁੱਤ ਹਰਗੋਬਿੰਦ ਦੇ ਨਾਉ ਪੁਰ ਬਸਾਕੇ ਹਰਗੋਬਿੰਦਪੁਰਾ ਨਾਉ ਧਰਿਆ। ਇਸ ਤੇ ਅੱਗੇ ਇਕ ਛੋਟਾ ਜਿਹਾ ਪਿੰਡੋਰਾ ਸੀ,ਅਤੇ ਇਕ ਗੁੰਮਜਦਾਰ ਚੂਨੇ ਗੱਚ ਮਸੀਤ.ਸ਼ਹਿਰ ਦੇ ਗੱਭੇ ਮੁਗਲਾਂ ਦੇ ਮਹੱਲੇ,ਹੁਣ ਤੀਕੁਰ ਅਬਾਦਹੈ,ਉਸ ਤੇ ਛੁੱਟ ਸਾਰੇ ਸ਼ਹਿਰ ਵਿਚ ਹੋਰ ਕੋਈ ਮਸੀਤ ਹੈ ਨਹੀ;ਕਿੰਉਕਿ ਉਹ ਹਿੰਦੁਆਣਾ ਸ਼ਹਿਰ ਹੈ। ਇਸ ਤੇ ਅੱਗੇ ਦਰਿਆਉ ਬਿਆਹ,ਸ਼ਹਿਰ ਥੀਂ ਦੋਹੁੰਯਾ ਤਿੰਨਾ ਕੋਹਾਂ ਪੁਰ ਸਾ,ਹੁਣ ਢਾਹੇ ਦੇ ਹਿਠਾੜ ਸ਼ਹਿਰ ਤੇ ਤੀਰ ਦੀ ਮਾਰ ਪੁਰ ਚਲਦਾ ਹੈ.ਅਤੇ ਉਹੋ ਜਾਗਾ ਘਾਟ ਦੀ ਹੈ। ਅਤੇ ਢਾਹੇ ਦੇ ਸਬਬ,ਕਾਹਨੂਵਾਣ ਤੇ ਲੈਕੇ ਹਰੀਕੇ ਘਾਟ ਤੀਕੁਰ, ਜਿੱਥੇ ਬਿਆਹ ਅਰ ਸਤਲੁਜ ਕਠੇ ਹੁੰਦੇ ਹਨ.ਖੂਹਾਂ ਦਾ ਪਾਣੀ ਡੂੰਘਾ ਹੈ, ਅਤੇ ਢਾਹੇ ਦੇ ਕੰਢਿਓਂ ਸੱਤਾਂ ਅੱਠਾ ਕੋਹਾਂ ਤੀਕੁਰ ਪਛਮ ਦੇ ਦਾਉ, ਫ਼ਸਲ


[Category:ਪੰਜਾਬੀ]]