Page:A geographical description of the Panjab.pdf/162

From Wikisource
Jump to navigation Jump to search
This page has not been proofread.
੧੪੬
ਦੁਆਬੇ ਸਿੰਧ ਸਾਗਰ ਦੇ ਨਗਰ


ਮਿਲਦਾ ਹੈ,ਅਤੇ ਛੱਛ ਅਰ ਹਜਾਂਰੇ ਅਰ‍‍‌ ਅਟਕ ਦੇ ਵਸਨੀਕਾਂ ਦਾ ਭਗਵਾ ਬਲਾਇਤ ਅਰ ਪਸੌਰ ਦੇ ਲੋਕਾਂ ਨਾਲ ਰਲਦਾ ਹੈ‌‍‍‍;ਅਤੇ ਜਿਹੜੇ ਲੋਕ ਦਰਿਆਓਂ ਬਹਿਤ(ਜਿਹਲਮ) ਦੇ ਕੰਢੇ ਅਤੇ ਥਲਾਂ ਅਰ ਬਲੋਚਿਸਤਾਨ ਦੇ ਮੁਲਕ ਵਿੱਚ ਵਸਦੇ ਹਨ,ਤਿੰਨਾਂ ਦਾ ਭਗਵਾ ਹੋਰ ਡੌਲ ਦਾ ਹੈ;ਅਰਥਾਤ ਓਹ ਸਾਰੇ ਸਿਰ ਉੱਪਰ ਬਾਲ ਰੱਖਦੇ ਹਨ,ਅਤੇ ਤੰਬੇ ਨਹੀ ਪਹਿਨਦੇ;ਬਲਕਿ ਤੰਬੇ ਦੇ ਬਦਲੇ ਚਾਦਰ ਲੱਕ ਬੰਨਦੇ ਹਨ;ਅਤੇ ਇਸੀ ਪ੍ਰਕਾਰ ਓਹਨਾ ਦੀ ਬੋਲੀ ਵਿਚ ਵੀ ਥੋੜਾ ਬਹੁਤ ਫਰਕ ਹੈ|ਬਾਜਿਆਂ ਦੀ ਲਾਹੌਰੀ ਬੋਲੀ ਨਾਲ ਮਿਲਦੀ ਹੈ,ਅਤੇ ਥੋੜਿਆਂ ਕੁ ਦੀ ਪਸਤੋ ਨਾਲ,ਅਤੇ ਕਈਆਂ ਦੀ ਮੁਲਤਾਨੀ ਅਰ ਸਿੰਧੀ ਬੋਲੀ ਨਾਲ ਰਲਦੀ ਹੈ|ਅਤੇ ਓਹਨਾ ਦੇ ਖੇਤ ਸਿੰਜਣ ਦਾ ਰਾਹ ਬੀ ਆਪੋ ਆਪਣਾ ਅੱਡੋ ਅੱਡ ਹੈ|ਕਿਧਰੇ ਚਰਖੀ,ਅਰ ਕਿਧਰੇ ਨਹਿਰਾਂ ਨਾਲ ਸਿੰਜਦੇ ਹਨ,ਅਤੇ ਥਲਾਂ ਅਰ ਬਲੋਚਾਂ ਦੇ ਮੁਲਖ ਵਿਚ ਮੀਂਹ ਪੁਰ ਖੇਤੀ ਹੁੰਦੀ ਹੈ|ਇਸ ਦੁਆਬੇ ਵਿਚ ਮਨਕੇਰੇ ਦੇ ਬੰਨੇ ਤੀਕੁਰ,ਸਿੱਖਾਂ ਦਾ ਰਾਜ ਹੈ;ਅਤੇ ਜਿੱਥੇ ਦੋਨੋਂ ਦਰਿਆ ਜਾ ਕੇ ਕੱਠੇ ਹੁੰਦੇ ਹਨ,ਤਿਥੇ ਨਬਾਬ ਬਹਾਉਲਪੁਰੀਏ ਅਰ ਸਿੰਧੀਆਂ ਦਾ ਰਾਜ ਹੈ|ਅਤੇ ਇਸ ਦੁਆਬੇ ਦੇ ਛਿਤਾਲੀ ਮਹਾਲ ਹਨ,ਜਿਹਨਾ ਵਿਚੋਂ ਬੈਤਾਲੀ ਲਹੌਰ ਦੇ ਤਾਬੇ,ਅਤੇ ਚਾਰ ਮੁਲਤਾਨ ਨੂੰ ਲੱਗਦੇ ਹਨ|