Page:A geographical description of the Panjab.pdf/161

From Wikisource
Jump to navigation Jump to search
This page has not been proofread.
੧੪੫ ਦੁਆਬੇ ਸਿੰਧ ਸਾਗਰ ਦੇ ਨਗਰ

ਦਿੰਦਾ ਹੈ,ਅਤੇ ਅਪ੍ਰੈਲ ਦੇ ਮਹੀਨੇ ਦੂਰ ਦੂਰ ਤੇ ਲੋਕ ਉਥੇ ਜਾਨਦੇ ਹਨ|ਅਤੇ ਇਸ ਪਹਾੜ ਦੇ ਨੇੜੇ ਇਕ ਵੱਡਾ ਡੂੰਘਾ ਚੁਸਮਾ ਹੈ,ਜਿਹਨੂੰ ਕਟਾਸ ਕਰਕੇ ਆਖਦੇ ਹਨ,ਅਤੇ ਓਹ ਹਿੰਦੂਆਂ ਦੇ ਤੀਰਥ ਦੀ ਜਗਾ ਹੈ|ਕਹਿੰਦੇ ਹਨ,ਜੋ ਧਰਤੀ ਦੋ ਅੱਖਾਂ ਧਰਦੀ ਹੈ;ਇਕ ਸੱਜੀ,ਜੋ ਅਜਮੇਰ ਗਿਰਦੇ ਪ੍ਰ੍ਹੁਕਰ ਦਾ ਤਲਾਉ ਹੈ;ਅਤੇ ਦੂਜੀ ਖੱਬੀ,ਜੋ ਇਹ ਕਟਾਸ ਹੈ|ਅਤੇ ਬਹੁਤ ਜੋਗੀ ਲੋਕ ਦੂਰ ਦੂਰ ਥੀਂ ਇਸ ਚੁਸਮੇ ਪੁਰ ਆ ਕੇ ਅਸਨਾਨ ਕਰਦੇ,ਅਰ ਪ੍ਰਿਤ੍ਦਾਨ ਕਰਦੇ ਹਨ ||

Bishandaur and Bakráļá,


ਬਿਸਨਦੋਰ ਅਤੇ ਬ੍ਕਰਾਲੇ ਵਿਚ ਹਜਾਰ ਘਰ ਬਸਦੇ ਹਨ|ਇਥੋਂ ਲੈ ਕੇ ਧੰਨੀਘੇਬ ਦੇ ਬੰਨੇ ਲਗ ਸਭ ਪੋਠੋਹਾਰ ਦਾ ਮੁਲਖ ਹੈ|ਉਥੇ ਦੇ ਘੋੜੇ ਅਰ ਖੱਚਰਾਂ ਬਹੁਤ ਹੀ ਚਲਾਕ ਹੁੰਦੀਆਂ ਹਨ,ਅਤੇ ਉਥੋਂ ਦੇ ਵ੍ਸ੍ਕੀਣ ਸਰਬੱਤ ਮੁਸਲਮਾਨ,ਅਰ ਬਹੁਤੇ ਕੁਰਾਨ ਦੇ ਹਾਫਜ ਹਨ|ਅਤੇ ਇਸ ਸਿੰਧ ਸਾਗਰ ਦੇ ਦੁਆਬ ਵਿਚ,ਜੋ ਪਹਾੜੋਂ ਲੈ ਕੇ ਦੁਹਾਂ ਦਰਿਆਵਾਂ ਦੇ ਕੱਠ ਦੇ ਜਾਗਾ ਤੀਕੁ ਹੈ,ਸਰਬੱਤ ਮੁਸਲਮਾਨ ਹੀ ਬਸਦੇ ਹਨ;ਹਿੰਦੂਆਂ ਦਾ ਦੀਨ ਅਰ ਜਿਮੀਦਾਰੀ ਬਹੁਤ ਥੁਹੁੜੀ ਹੈ;ਇਸੀ ਸਬਬ ਸਦਾ ਸਿੱਖਾਂ ਨਾਲ ਦੀਨੀ ਲੜਾਈਲੜਿਆ ਕਰਦੇ ਸੇ;ਪਰ ਜਾਂ ਕਿਸੇ ਵੱਲੋਂ ਕੁੰਮਕ ਦੀ ਆਸ ਨਾ ਰਹੀ,ਤਾਂ ਲਚਾਰ ਹੋ ਕੇ ਤਾਬੇਦਾਰ ਬਣ ਗਏ,ਤਾਂ ਭੀ ਸਿੱਖ ਉਹਨਾ ਪੁਰ ਬਿਲਕੁੱਲ ਕਾਬੂ ਨਾ ਪਾ ਸਕੇ;ਕਿੰਉਕੀ ਇਕ ਤਾਂ ਓਹ ਲੋਕ ਵੱਡੇ ਤਕੜੇ ਹਨ,ਅਤੇ ਦੂਜਾ ਇਹ ਕਿ ਉਸ ਦੇਸ ਵਿਚ ਪਾਣੀ ਦਾ ਵੱਡਾ ਤੋੜਾ ਅਤੇ ਰਸਤੇ ਬਹੁਤ ਅੌਖੇ ਹਨ|ਇਸ ਦੁਆਬੇ ਦੇ ਲੋਕਾਂ ਦਾ ਭਗਵਾ ਜੁਦਾ ਜੁਦਾ ਹੈ;ਜਿਹਾਕੁ ਪੋਠੋਹਾਰੀਆਂ ਦਾ ਭਗਵਾ ਰਾਉਲਪਿੰਡੀ ਦੀ ਹੱਦ ਤੀਕੁਰ ਪਹਾੜੀਆਂ ਅਰ ਖੱਖੜਾਂ ਨਾਲ